ਸਾਡੇ ਬਾਰੇ

ਖਾਲਸਾ ਸੇਵਾ ਸੋਸਾਇਟੀ, ਮੋਗਾ

1985 ਤੋਂ ਨਿਸ਼ਕਾਮ ਸੇਵਾ ਅਤੇ ਮਨੁੱਖਤਾ ਦੀ ਭਲਾਈ ਨੂੰ ਸਮਰਪਿਤ

ਸਾਡੀ ਜਾਣ-ਪਛਾਣ

ਖਾਲਸਾ ਸੇਵਾ ਸੁਸਾਇਟੀ (ਰਜਿ.), ਮੋਗਾ ਦੀ ਸਥਾਪਨਾ ਸਾਲ 1985 ਵਿੱਚ ਸ. ਗੁਰਦੇਵ ਸਿੰਘ ਖਾਲਸਾ ਜੀ ਵੱਲੋਂ ਕੀਤੀ ਗਈ। ਸੰਸਥਾਪਕ ਜੀ ਨੇ ਲਗਭਗ 25 ਸਾਲ ਆਪਣਾ ਜੀਵਨ ਸੰਗਤਾਂ ਦੀ ਸੇਵਾ ਲਈ ਸਮਰਪਿਤ ਕੀਤਾ।

ਅੱਜ ਵੀ ਸੰਸਥਾ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈਂਦਿਆਂ ਧਾਰਮਿਕ ਸੇਵਾਵਾਂ ਅਤੇ ਸਮਾਜ ਭਲਾਈ ਦੇ ਕਾਰਜਾਂ ਵਿੱਚ ਯੋਗਦਾਨ ਪਾ ਰਹੀ ਹੈ।

ਸੰਸਥਾ ਵੱਲੋਂ ਸੰਗਤਾਂ ਦੇ ਜੋੜਿਆਂ ਦੀ ਸੇਵਾ, ਧਾਰਮਿਕ ਸਮਾਗਮਾਂ ਦੌਰਾਨ ਮੁਫ਼ਤ ਪਾਰਕਿੰਗ, ਪਾਤਸ਼ਾਹੀ ਰੱਥ ਦੀ ਸੇਵਾ, ਬਿਰਧ ਸਰੂਪਾਂ ਦੀ ਸੇਵਾ, ਧਾਰਮਿਕ ਵਸਤਾਂ ਦੀ ਅਗਨ-ਭੇਟ ਸੇਵਾ, ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਲਈ ਸਹਾਇਤਾ ਅਤੇ ਐਂਬੂਲੈਂਸ ਸੇਵਾ ਵਰਗੇ ਕਾਰਜ ਕੀਤੇ ਜਾਂਦੇ ਹਨ।

ਸਾਡੇ ਸੇਵਾ ਕਾਰਜ

ਖਾਲਸਾ ਸੇਵਾ ਸੁਸਾਇਟੀ ਵੱਲੋਂ ਮੋਗਾ ਸ਼ਹਿਰ ਵਿੱਚ ਧਾਰਮਿਕ ਸਮਾਗਮਾਂ ਦੌਰਾਨ ਸੰਗਤਾਂ ਦੇ ਜੋੜਿਆਂ ਦੀ ਸੇਵਾ ਅਤੇ ਮੁਫ਼ਤ ਪਾਰਕਿੰਗ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਲਈ ਪਾਤਸ਼ਾਹੀ ਰੱਥ ਦੀ ਸੇਵਾ ਅਤੇ ਬਿਰਧ ਸਰੂਪਾਂ ਨੂੰ ਗੋਇੰਦਵਾਲ ਸਾਹਿਬ ਪਹੁੰਚਾਉਣ ਦੀ ਸੇਵਾ ਵੀ ਨਿਭਾਈ ਜਾਂਦੀ ਹੈ।

ਸੰਸਥਾ ਵੱਲੋਂ ਧਾਰਮਿਕ ਵਸਤਾਂ ਦੀ ਸਤਿਕਾਰ ਸਹਿਤ ਸੰਭਾਲ ਅਤੇ ਅਗਨ-ਭੇਟ ਕਰਨ ਦੇ ਨਾਲ-ਨਾਲ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਲਈ ਸਹਾਇਤਾ ਵੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਲੋੜਵੰਦ ਮਰੀਜ਼ਾਂ ਦੀ ਮਦਦ ਲਈ ਐਂਬੂਲੈਂਸ ਸੇਵਾ ਵੀ ਚਲਾਈ ਜਾ ਰਹੀ ਹੈ।

ਸਾਡਾ ਉਦੇਸ਼

ਸਾਡਾ ਉਦੇਸ਼ ਗੁਰੂ ਘਰ ਦੀ ਮਰਿਆਦਾ ਨੂੰ ਕਾਇਮ ਰੱਖਣਾ, ਸੰਗਤਾਂ ਦੀ ਸੇਵਾ ਕਰਨਾ ਅਤੇ ਸਮਾਜ ਵਿੱਚ ਪਿਆਰ, ਨਿਮਰਤਾ, ਸਾਂਝ ਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਅਸੀਂ ਗੁਰੂ ਸਾਹਿਬ ਦੀ ਕਿਰਪਾ ਸਦਕਾ ਨਿਸ਼ਕਾਮ ਸੇਵਾ ਦੇ ਇਸ ਸਫ਼ਰ ਨੂੰ ਨਿਰੰਤਰ ਜਾਰੀ ਰੱਖਣ ਲਈ ਵਚਨਬੱਧ ਹਾਂ।

 

ਸਥਾਪਨਾ

ਖਾਲਸਾ ਸੇਵਾ ਸੁਸਾਇਟੀ ਦੀ ਸਥਾਪਨਾ ਸਾਲ 1985 ਵਿੱਚ ਸ. ਗੁਰਦੇਵ ਸਿੰਘ ਖਾਲਸਾ ਜੀ ਵੱਲੋਂ ਕੀਤੀ ਗਈ। ਉਨ੍ਹਾਂ ਨੇ ਲਗਭਗ 25 ਸਾਲ ਪੂਰੀ ਸ਼ਰਧਾ ਅਤੇ ਤਨਦੇਹੀ ਨਾਲ ਸੰਗਤਾਂ ਦੀ ਸੇਵਾ ਕੀਤੀ। ਉਨ੍ਹਾਂ ਵੱਲੋਂ ਸ਼ੁਰੂ ਕੀਤੀ ਗਈ ਇਹ ਸੇਵਾ ਅੱਜ ਵੀ ਨਿਰੰਤਰ ਜਾਰੀ ਹੈ।

ਮਕਸਦ

ਸਾਡਾ ਮੁੱਖ ਮਕਸਦ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਨੁਸਾਰ ਨਿਸ਼ਕਾਮ ਸੇਵਾ ਕਰਨਾ, ਸੰਗਤਾਂ ਦੀ ਸਹੂਲਤ ਦਾ ਧਿਆਨ ਰੱਖਣਾ ਅਤੇ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕਰਨਾ ਹੈ। ਅਸੀਂ ਸਮਾਜ ਵਿੱਚ ਪਿਆਰ, ਸਤਿਕਾਰ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਯਤਨਸ਼ੀਲ ਹਾਂ।

ਸੋਚ

ਸਾਡਾ ਵਿਸ਼ਵਾਸ ਹੈ ਕਿ ਸੇਵਾ ਮਨੁੱਖਤਾ ਦੀ ਭਲਾਈ ਦਾ ਮਹੱਤਵਪੂਰਨ ਮਾਰਗ ਹੈ। ਅਸੀਂ ਨਿਮਰਤਾ, ਇਮਾਨਦਾਰੀ ਅਤੇ ਨਿਸ਼ਕਾਮ ਭਾਵਨਾ ਨਾਲ ਹਰ ਸੰਭਵ ਸੇਵਾ ਕਰਨ ਵਿੱਚ ਵਿਸ਼ਵਾਸ ਰੱਖਦੇ ਹਾਂ। ਸਾਡਾ ਯਤਨ ਹੈ ਕਿ ਸੇਵਾ ਦੀ ਇਸ ਪਰੰਪਰਾ ਨੂੰ ਅੱਗੇ ਵਧਾਇਆ ਜਾਵੇ।