ਖਾਲਸਾ ਸੇਵਾ ਸੁਸਾਇਟੀ (ਰਜਿ.), ਮੋਗਾ ਦੀ ਸਥਾਪਨਾ ਸਾਲ 1985 ਵਿੱਚ ਸ. ਗੁਰਦੇਵ ਸਿੰਘ ਖਾਲਸਾ ਜੀ ਵੱਲੋਂ ਕੀਤੀ ਗਈ। ਸੰਸਥਾਪਕ ਜੀ ਨੇ ਲਗਭਗ 25 ਸਾਲ ਆਪਣਾ ਜੀਵਨ ਸੰਗਤਾਂ ਦੀ ਸੇਵਾ ਲਈ ਸਮਰਪਿਤ ਕੀਤਾ।
ਅੱਜ ਵੀ ਸੰਸਥਾ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈਂਦਿਆਂ ਧਾਰਮਿਕ ਸੇਵਾਵਾਂ ਅਤੇ ਸਮਾਜ ਭਲਾਈ ਦੇ ਕਾਰਜਾਂ ਵਿੱਚ ਯੋਗਦਾਨ ਪਾ ਰਹੀ ਹੈ।
ਸੰਸਥਾ ਵੱਲੋਂ ਸੰਗਤਾਂ ਦੇ ਜੋੜਿਆਂ ਦੀ ਸੇਵਾ, ਧਾਰਮਿਕ ਸਮਾਗਮਾਂ ਦੌਰਾਨ ਮੁਫ਼ਤ ਪਾਰਕਿੰਗ, ਪਾਤਸ਼ਾਹੀ ਰੱਥ ਦੀ ਸੇਵਾ, ਬਿਰਧ ਸਰੂਪਾਂ ਦੀ ਸੇਵਾ, ਧਾਰਮਿਕ ਵਸਤਾਂ ਦੀ ਅਗਨ-ਭੇਟ ਸੇਵਾ, ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਲਈ ਸਹਾਇਤਾ ਅਤੇ ਐਂਬੂਲੈਂਸ ਸੇਵਾ ਵਰਗੇ ਕਾਰਜ ਕੀਤੇ ਜਾਂਦੇ ਹਨ।
ਖਾਲਸਾ ਸੇਵਾ ਸੁਸਾਇਟੀ ਵੱਲੋਂ ਮੋਗਾ ਸ਼ਹਿਰ ਵਿੱਚ ਧਾਰਮਿਕ ਸਮਾਗਮਾਂ ਦੌਰਾਨ ਸੰਗਤਾਂ ਦੇ ਜੋੜਿਆਂ ਦੀ ਸੇਵਾ ਅਤੇ ਮੁਫ਼ਤ ਪਾਰਕਿੰਗ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਲਈ ਪਾਤਸ਼ਾਹੀ ਰੱਥ ਦੀ ਸੇਵਾ ਅਤੇ ਬਿਰਧ ਸਰੂਪਾਂ ਨੂੰ ਗੋਇੰਦਵਾਲ ਸਾਹਿਬ ਪਹੁੰਚਾਉਣ ਦੀ ਸੇਵਾ ਵੀ ਨਿਭਾਈ ਜਾਂਦੀ ਹੈ।
ਸੰਸਥਾ ਵੱਲੋਂ ਧਾਰਮਿਕ ਵਸਤਾਂ ਦੀ ਸਤਿਕਾਰ ਸਹਿਤ ਸੰਭਾਲ ਅਤੇ ਅਗਨ-ਭੇਟ ਕਰਨ ਦੇ ਨਾਲ-ਨਾਲ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਲਈ ਸਹਾਇਤਾ ਵੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਲੋੜਵੰਦ ਮਰੀਜ਼ਾਂ ਦੀ ਮਦਦ ਲਈ ਐਂਬੂਲੈਂਸ ਸੇਵਾ ਵੀ ਚਲਾਈ ਜਾ ਰਹੀ ਹੈ।
ਸਾਡਾ ਉਦੇਸ਼ ਗੁਰੂ ਘਰ ਦੀ ਮਰਿਆਦਾ ਨੂੰ ਕਾਇਮ ਰੱਖਣਾ, ਸੰਗਤਾਂ ਦੀ ਸੇਵਾ ਕਰਨਾ ਅਤੇ ਸਮਾਜ ਵਿੱਚ ਪਿਆਰ, ਨਿਮਰਤਾ, ਸਾਂਝ ਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਅਸੀਂ ਗੁਰੂ ਸਾਹਿਬ ਦੀ ਕਿਰਪਾ ਸਦਕਾ ਨਿਸ਼ਕਾਮ ਸੇਵਾ ਦੇ ਇਸ ਸਫ਼ਰ ਨੂੰ ਨਿਰੰਤਰ ਜਾਰੀ ਰੱਖਣ ਲਈ ਵਚਨਬੱਧ ਹਾਂ।

ਖਾਲਸਾ ਸੇਵਾ ਸੋਸਾਇਟੀ ਵੱਲੋਂ ਧਾਰਮਿਕ ਸਮਾਗਮਾਂ ਅਤੇ ਵੱਖ-ਵੱਖ ਮੌਕਿਆਂ 'ਤੇ ਸੰਗਤ ਦੀ ਸੇਵਾ ਲਈ ਵੱਖ-ਵੱਖ ਉਪਰਾਲੇ ਕੀਤੇ ਜਾਂਦੇ ਹਨ।

ਸੰਗਤ ਦੇ ਜੋੜੇ ਇਕੱਠੇ ਕਰਨ ਅਤੇ ਸੰਭਾਲਣ ਦੀ ਸੇਵਾ ਸੋਸਾਇਟੀ ਵੱਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ। ਮੋਗਾ ਸ਼ਹਿਰ ਵਿੱਚ ਹੋਣ ਵਾਲੇ ਵੱਖ-ਵੱਖ ਧਾਰਮਿਕ ਸਮਾਗਮਾਂ ਦੌਰਾਨ ਇਹ ਸੇਵਾ ਨਿਰੰਤਰ ਜਾਰੀ ਰਹਿੰਦੀ ਹੈ

ਧਾਰਮਿਕ ਸਮਾਗਮਾਂ ਦੌਰਾਨ ਸੰਗਤ ਦੀ ਸਹੂਲਤ ਲਈ ਮੁਫ਼ਤ ਪਾਰਕਿੰਗ ਸੇਵਾ ਦਾ ਪ੍ਰਬੰਧ ਕੀਤਾ ਜਾਂਦਾ ਹੈ, ਤਾਂ ਜੋ ਸੰਗਤ ਨੂੰ ਆਉਣ-ਜਾਣ ਸਮੇਂ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਗੁਰਦੁਆਰਾ ਸਾਹਿਬ ਤੋਂ ਘਰ ਤੱਕ ਸਤਿਕਾਰ ਸਹਿਤ ਲੈ ਕੇ ਜਾਣ ਲਈ ਪਾਤਸ਼ਾਹੀ ਰਥ ਦੀ ਸੇਵਾ ਉਪਲਬਧ ਕਰਵਾਈ ਗਈ ਹੈ।

ਸੋਸਾਇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਰਾਤਨ ਸਰੂਪਾਂ ਨੂੰ ਸਤਿਕਾਰ ਸਹਿਤ ਗੋਇੰਦਵਾਲ ਸਾਹਿਬ ਪਹੁੰਚਾਉਣ ਦੀ ਸੇਵਾ ਵੀ ਕੀਤੀ ਜਾਂਦੀ ਹੈ।

ਲੋੜ ਦੇ ਸਮੇਂ ਮਰੀਜ਼ਾਂ ਅਤੇ ਲੋੜਵੰਦ ਲੋਕਾਂ ਲਈ ਐਂਬੂਲੈਂਸ ਸੇਵਾ ਚਲਾਈ ਜਾ ਰਹੀ ਹੈ। ਇਸ ਸੇਵਾ ਦਾ ਉਦੇਸ਼ ਐਮਰਜੈਂਸੀ ਜਾਂ ਜ਼ਰੂਰੀ ਸਿਹਤ ਸਥਿਤੀਆਂ ਵਿੱਚ ਲੋਕਾਂ ਤੱਕ ਸਮੇਂ ਸਿਰ ਸਹਾਇਤਾ ਪਹੁੰਚਾਉਣਾ ਹੈ।
ਲੰਗਰ ਸੇਵਾ ਸਿਰਫ਼ ਭੋਜਨ ਵੰਡਣ ਦਾ ਕਾਰਜ ਨਹੀਂ, ਸਗੋਂ ਸਾਂਝ, ਪਿਆਰ, ਬਰਾਬਰੀ ਅਤੇ ਮਨੁੱਖਤਾ ਦੀ ਸੇਵਾ ਦਾ ਸੁਨੇਹਾ ਹੈ।
ਖਾਲਸਾ ਸੇਵਾ ਸੋਸਾਇਟੀ ਵੱਲੋਂ ਸਮੇਂ-ਸਮੇਂ ‘ਤੇ ਲੰਗਰ ਸੇਵਾ ਦੇ ਉਪਰਾਲਿਆਂ ਰਾਹੀਂ ਸੰਗਤ ਅਤੇ ਸਮਾਜ ਦੀ ਸੇਵਾ ਕੀਤੀ ਜਾਂਦੀ ਹੈ।