ਖਾਲਸਾ ਸੇਵਾ ਸੁਸਾਇਟੀ (ਰਜਿ.), ਮੋਗਾ 1985 ਤੋਂ ਨਿਸ਼ਕਾਮ ਸੇਵਾ, ਮਾਨਵਤਾ ਦੀ ਭਲਾਈ ਅਤੇ ਗੁਰਮਤਿ ਮਰਿਆਦਾ ਨੂੰ ਸਮਰਪਿਤ
ਸਾਡਾ ਇਤਿਹਾਸ ਅਤੇ ਪ੍ਰੇਰਨਾ ਸਰੋਤ
ਮੋਗਾ ਸ਼ਹਿਰ ਦੀ ਧਰਤੀ ‘ਤੇ ਧਾਰਮਿਕ ਅਤੇ ਸਮਾਜਿਕ ਸੇਵਾਵਾਂ ਦਾ ਥੰਮ੍ਹ ਮੰਨੀ ਜਾਂਦੀ ਖਾਲਸਾ ਸੇਵਾ ਸੁਸਾਇਟੀ (ਰਜਿ.) ਦੀ ਸਥਾਪਨਾ 11 ਨਵੰਬਰ 1985 ਨੂੰ ਸਵ. ਸ੍ਰ. ਗੁਰਦੇਵ ਸਿੰਘ ਜੀ ਖਾਲਸਾ ਵੱਲੋਂ ਆਪਣੇ ਨਿਸ਼ਠਾਵਾਨ ਸਾਥੀਆਂ ਨਾਲ ਮਿਲ ਕੇ ਕੀਤੀ ਗਈ ਸੀ।
ਸੁਸਾਇਟੀ ਦੀ ਸ਼ੁਰੂਆਤ ਧਾਰਮਿਕ ਸਮਾਗਮਾਂ ਵਿੱਚ ਜੋੜਾ ਘਰ ਦੀ ਨਿਸ਼ਕਾਮ ਸੇਵਾ ਨਾਲ ਹੋਈ। ਸੇਵਾ ਦੇ ਇਸ ਪਵਿੱਤਰ ਕਾਰਜ ਨੂੰ ਨਿਰੰਤਰ ਚਲਾਉਣ ਅਤੇ ਲੋੜੀਂਦੇ ਸਾਧਨ ਜੁਟਾਉਣ ਲਈ ਸਵ. ਸ੍ਰ. ਗੁਰਦੇਵ ਸਿੰਘ ਜੀ ਨੇ ਧਾਰਮਿਕ ਦੀਵਾਨਾਂ ਵਿੱਚ ਮਿਸ਼ਰੀ ਦਾ ਪ੍ਰਸ਼ਾਦ ਵੇਚਿਆ, ਜੋੜਾ ਘਰ ਲਈ ਟੋਕਨ ਬਣਾਏ ਅਤੇ ਪਾਰਕਿੰਗ ਪ੍ਰਬੰਧਾਂ ਲਈ ਰੱਸੇ ਤੇ ਪਰਚੀਆਂ ਤਿਆਰ ਕੀਤੀਆਂ।
ਆਪਣੀ ਜ਼ਿੰਦਗੀ ਦੇ 22 ਸਾਲ ਸੁਸਾਇਟੀ ਦੇ ਲੇਖੇ ਲਾਉਂਦਿਆਂ, ਆਪਣੇ ਅੰਤਿਮ ਸੁਆਸਾਂ ਤੱਕ ਉਹ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾਉਂਦੇ ਰਹੇ। ਇਸ ਦੌਰਾਨ ਸ੍ਰ. ਗੁਰਮੁਖ ਸਿੰਘ ਜੀ ਦੇ ਸਹਿਯੋਗ ਨਾਲ:
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਪਾਤਸ਼ਾਹੀ ਰੱਥ ਤਿਆਰ ਕਰਵਾਏ ਗਏ।
ਸੁਸਾਇਟੀ ਦੇ ਦਫ਼ਤਰ ਲਈ ਸਵ. ਸ੍ਰ. ਬਲਵੰਤ ਸਿੰਘ ਜੀ ਤੋਂ ਜਗ੍ਹਾ ਪ੍ਰਾਪਤ ਕੀਤੀ ਗਈ।
ਕੁਦਰਤੀ ਆਫ਼ਤਾਂ ਅਤੇ ਹੜ੍ਹਾਂ ਦੌਰਾਨ ਗਲੀ-ਗਲੀ ਪਾਣੀ ਵਿੱਚ ਜਾ ਕੇ ਫਸੇ ਲੋਕਾਂ ਤੱਕ ਰਾਹਤ ਪਹੁੰਚਾਈ ਗਈ।
ਅਨੇਕਾਂ ਲੋੜਵੰਦ ਧੀਆਂ ਦੇ ਅਨੰਦ ਕਾਰਜ ਕਰਵਾਏ ਗਏ।
ਉਹਨਾਂ ਤੋਂ ਬਾਅਦ ਸਵ. ਸ੍ਰ. ਪ੍ਰਿਥਪਾਲ ਸਿੰਘ ਜੀ (ਨੈਸਲੇ), ਸ੍ਰ. ਬਲਦੇਵ ਸਿੰਘ ਜੀ ਸੈਂਭੀ, ਸ੍ਰ. ਸਤਨਾਮ ਸਿੰਘ ਜੀ ਕਾਰਪੇਂਟਰ ਅਤੇ ਸ੍ਰ. ਪਰਮਜੀਤ ਸਿੰਘ ਜੀ ਬਿੱਟੂ ਨੇ ਸੁਸਾਇਟੀ ਦੀ ਯੋਗ ਅਗਵਾਈ ਕੀਤੀ। ਵਰਤਮਾਨ ਸਮੇਂ ਵਿੱਚ ਸ੍ਰ. ਪਰਮਜੋਤ ਸਿੰਘ ਖਾਲਸਾ ਜੀ ਸੰਸਥਾ ਦੀ ਮੁੱਖ ਸੇਵਾ ਅਤੇ ਸੰਚਾਲਨ ਦੀ ਜ਼ਿੰਮੇਵਾਰੀ ਪੂਰੀ ਲਗਨ ਨਾਲ ਨਿਭਾ ਰਹੇ ਹਨ।
ਖਾਲਸਾ ਸੇਵਾ ਸੁਸਾਇਟੀ (ਰਜਿ.), ਮੋਗਾ ਦੀ ਸਥਾਪਨਾ 11 ਨਵੰਬਰ 1985 ਨੂੰ ਸਵ. ਸ੍ਰ. ਗੁਰਦੇਵ ਸਿੰਘ ਜੀ ਖਾਲਸਾ ਵੱਲੋਂ ਆਪਣੇ ਨਿਸ਼ਠਾਵਾਨ ਸਾਥੀਆਂ ਨਾਲ ਮਿਲ ਕੇ ਨਿਸ਼ਕਾਮ ਸੇਵਾ ਦੇ ਪਵਿੱਤਰ ਉਦੇਸ਼ ਨਾਲ ਕੀਤੀ ਗਈ। ਉਨ੍ਹਾਂ ਵੱਲੋਂ ਸ਼ੁਰੂ ਕੀਤੀ ਗਈ ਇਹ ਸੇਵਾ ਅੱਜ ਵੀ ਨਿਰੰਤਰ ਜਾਰੀ ਹੈ।
ਸਾਡਾ ਮੁੱਖ ਉਦੇਸ਼ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਮਾਰਗ "ਨਾਮ ਜਪੋ, ਕਿਰਤ ਕਰੋ, ਵੰਡ ਛਕੋ" ਦੇ ਇਲਾਹੀ ਸਿਧਾਂਤਾਂ 'ਤੇ ਚੱਲਦਿਆਂ, ਬਿਨਾਂ ਕਿਸੇ ਭੇਦ-ਭਾਵ ਦੇ ਨਿਰਸਵਾਰਥ ਭਾਵਨਾ ਨਾਲ ਸਰਬੱਤ ਦੇ ਭਲੇ ਲਈ ਸੇਵਾ ਕਾਰਜ ਕਰਨਾ ਹੈ।
ਸਾਡਾ ਦ੍ਰਿੜ੍ਹ ਸੰਕਲਪ ਹੈ ਕਿ ਸੰਗਤ ਵੱਲੋਂ ਦਿੱਤੇ ਗਏ ਦਸਵੰਧ ਅਤੇ ਸਹਿਯੋਗ ਦੀ ਵਰਤੋਂ ਪੂਰੀ ਇਮਾਨਦਾਰੀ ਨਾਲ ਉਹਨਾਂ ਕਾਰਜਾਂ ਵਿੱਚ ਕੀਤੀ ਜਾਵੇ, ਜਿੱਥੇ ਅੱਜ ਦੇ ਸਮੇਂ ਅਸਲ ਵਿੱਚ ਲੋੜ ਹੈ; ਤਾਂ ਜੋ ਸੁਸਾਇਟੀ ਨਾਲ ਜੁੜਿਆ ਹਰ ਇੱਕ ਸੇਵਾਦਾਰ ਅਤੇ ਸਹਿਯੋਗੀ ਇਸ ਮਹਾਨ ਸੇਵਾ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰ ਸਕੇ।